Русские видео

Сейчас в тренде

Иностранные видео


Скачать с ютуб "ਤਿਤਲੀਆਂ" (Titliaan) - Shiv Kumar Batalvi || A Poem of Longing and Search в хорошем качестве

"ਤਿਤਲੀਆਂ" (Titliaan) - Shiv Kumar Batalvi || A Poem of Longing and Search 4 месяца назад


Если кнопки скачивания не загрузились НАЖМИТЕ ЗДЕСЬ или обновите страницу
Если возникают проблемы со скачиванием, пожалуйста напишите в поддержку по адресу внизу страницы.
Спасибо за использование сервиса savevideohd.ru



"ਤਿਤਲੀਆਂ" (Titliaan) - Shiv Kumar Batalvi || A Poem of Longing and Search

ਤਿਤਲੀਆਂ ਸ਼ਿਵ ਕੁਮਾਰ ਬਟਾਲਵੀ ਮੈਂ ਤਿਤਲੀਆਂ ਫੜਦੀ ਫਿਰਾਂ ਮੈਂ ਤਿਤਲੀਆਂ ਫੜਦੀ ਫਿਰਾਂ ਜ਼ਿੰਦਗੀ ਦੀ ਖ਼ੂਬਸੂਰਤ ਪੁਸ਼ਪ-ਬਸਤੀ ਮਹਿਕਦੀ 'ਚੋਂ ਸੋਨ ਰੰਗੀਆਂ, ਨੀਲੀਆਂ ਚਮਕੀਲੀਆਂ ਤੇ ਪੀਲੀਆਂ ਸੋਚਦੀ ਜਾਂ ਸਾਰੀਆਂ ਤੋਂ ਵੰਨ-ਸੁਵੰਨੀ ਫੜ ਲਵਾਂ ਤੇ ਤੋਤਲੇ ਜਹੇ ਖੰਭ ਉਸ ਦੇ ਮੇਢੀਆਂ ਵਿਚ ਜੜ ਲਵਾਂ ਪਰ ਜਦੋਂ ਮੈਂ ਫੜਨ ਲੱਗਾਂ ਇਸ ਤਰ੍ਹਾਂ ਦਿਲ ਕੰਬ ਜਾਏ ਜਿਸ ਤਰ੍ਹਾਂ ਕੋਈ ਸ਼ਾਖ਼ ਮਹਿੰਦੀ ਦੀ ਵਿਚ ਹਵਾ ਦੇ ਥਰ-ਥਰਾਏ ਦੂਰ ਤਿਤਲੀ ਉੱਡਦੀ ਜਾਏ । ਫੁੱਲ ਗੁਨਾਹ ਦੇ ਘੁੱਪ ਕਾਲੇ ਸੁਪਨਿਆਂ ਵਿਚ ਖਿੜਨ ਲੱਗਣ ਮਹਿਕ ਖਿੰਡੇ ਇਤਰ-ਭਿੰਨੀ ਧੜਕਣਾਂ ਵਿਚ ਪਸਰ ਜਾਏ ਉਡਦੀ ਉਡਦੀ ਤਿਤਲੀਆਂ ਦੀ ਸੋਹਲ ਜਹੀ ਪਟਨਾਰ ਆਏ ਫੁੱਲ ਗੁਨਾਹ ਦੇ ਵੇਖ ਟਹਿਕੇ ਮਸਤ ਜਹੀ ਹੋ ਬੈਠ ਜਾਏ ਮੈਂ ਅੰਞਾਣੀ ਫੁੱਲ ਸਾਰੇ ਤੋੜ ਝੋਲੀ ਪਾ ਲਵਾਂ ਪਰ ਜਦੋਂ ਮੈਂ ਟੁਰਨ ਲੱਗਾਂ ਝੋਲ ਮੇਰੀ ਪਾਟ ਜਾਏ ਤੇ ਦੂਰ ਤਿਤਲੀ ਉੱਡ ਜਾਏ । ਮੈਂ ਵਲੱਲੀ ਸੋਚਦੀ ਜਾਂ ਕੀਹ ਫੜਾਂਗੀ ਤਿਤਲੀਆਂ ਭਰ ਗ਼ਮਾਂ ਦੀ ਸਰਦ ਪੋਹ ਵਿਚ ਫੁੱਲ ਖ਼ੁਸ਼ੀ ਦੇ ਸੜ ਗਏ ਵੇਲ ਸਾਵੀ ਆਸ ਦੀ ਦੇ ਪੱਤ ਨਰੋਏ ਝੜ ਗਏ ਵੇਖ ਨੀ ਉਹ ਸ਼ਾਹ ਸਿਆਹੀਆਂ ਵਾਦੀਆਂ ਵਿਚ ਢਿਲਕ ਆਈਆਂ ਚੁਗਣ ਗਈਆਂ ਦੂਰ ਡਾਰਾਂ ਹਸਰਤਾਂ ਦੀਆਂ ਪਰਤ ਆਈਆਂ ਜ਼ਿੰਦਗੀ ਦੀ ਸ਼ਾਮ ਹੋਈ ਕੰਵਲ ਦਿਲ ਦੇ ਸੌਂ ਗਏ ਤ੍ਰੇਲ ਕਤਰੇ ਆਤਮਾ ਦੇ ਡੁੱਲ੍ਹ ਗਏ ਕੁਝ ਪੀ ਗਈਆਂ ਨੀ ਸਵਾਦ ਲਾ ਲਾ ਤਿਤਲੀਆਂ । ਜਦ ਕਦੇ ਵੀ ਰਾਤ ਬੀਤੂ ਸੋਚਦੀ ਹਾਂ ਦਿਨ ਚੜ੍ਹੇਗਾ ਮੁੜ ਭੁਲੇਖਾ ਕਾਲਖਾਂ ਦਾ ਸੂਰਜਾਂ ਨੂੰ ਨਾ ਰਵ੍ਹੇਗਾ ਸਾਂਝ ਦਾ ਕੋਈ ਕੰਵਲ ਦੂਧੀ ਧਰਤੀਆਂ 'ਤੇ ਖਿੜ ਪਵੇਗਾ ਆਸ ਹੈ ਕਿ ਫੇਰ ਅੜੀਏ ਮਹਿਕਦੀ ਉਸ ਗੁਲਫ਼ਸ਼ਾਂ 'ਚੋਂ ਤਿਤਲੀਆਂ ਮੈਂ ਫੜ ਸਕਾਂਗੀ । تتلیاں شو کمار بٹالوی میں تتلیاں پھڑدی پھراں میں تتلیاں پھڑدی پھراں زندگی دی خوبصورت پُشپ بستی مہکدی 'چوں سونّ رنگیاں، نیلیاں چمکیلیاں تے پیلیاں سوچدی جاں ساریاں توں ونّ سونی پھڑ لواں تے تتلئیے جہے کھنبھ اس دے میڈھیاں وچ جڑ لواں پر جدوں میں پھڑن لگاں اس طرحاں دل کمب جائے جس طرحاں کوئی شاخ مہندی دی وچ ہوا دے تھر تھرائے دور تتلی اڈدی جائے پھل گناہ دے گھپّ کالے سپنیاں وچ کھڑن لگن مہک کھنڈے عطر بھنی دھڑکناں وچ پسر جائے اڈدی اڈدی تتلیاں دی سوہل جہی پٹنار آئے پھل گناہ دے ویکھ ٹہکے مست جہی ہو بیٹھ جائے میں انجانی پھل سارے توڑ جھولی پا لواں پر جدوں میں ٹرن لگاں جھولی میری پاٹ جائے تے دور تتلی اُڈ جائے میں وللی سوچدی جاں کیہ پھڑاں گی تتلیاں؟ بھر غماں دی سرد پوہ وچ پھل خوشی دے سڑ گئے ویل ساوی آس دی دے پتّ نروئے جھڑ گئے ویکھ نی اوہ شاہ سیاہیاں وادیاں وچ ڈھلک آئیاں چگن گئیاں دور ڈاراں حسرتاں دیاں پرت آئیاں زندگی دی شام ہوئی کنول دل دے سوں گئے تریل قطرے آتما دے ڈلھ گئے کجھ پی گئیاں نی، سواد لا لا تتلیاں جد کدے وی رات بیتو سوچدی ہاں دن چڑھیگا مڑ بھلیکھا کالکھاں دا سُورجاں نوں نہ رہوے گا سانجھ دا کوئی کنول دودھی دھرتیاں 'تے کھڑ پوے گا آس ہے کہ پھیر اڑیئے مہکدی اُس گلفشاں 'چوں تتلیاں میں پھڑ سکانگی _________________________ Punjabi Poetry of Shiv Kumar Batalvi Poem: Titliaan Poem Recitation: Alyas Gondal Presented by: Trinjan Thank you for visiting Trinjan. Trinjan is aimed to bring best poetry & pros selected from classic literature to modern times both in Urdu (Hindi) & Punjabi languages. Please take some time and view the playlists we have created so far. If you think, Trinjan is worth it, please like, Subscribe & share with like minded friends. Happy listening. _________________________ #punjabipoetry #punjabishayari #punjabiKavita

Comments